Heartbreaking incident in Lahore, 65-year-old man kills 2 minor grandchildren for not offering prayers
ਲਾਹੌਰ ’ਚ ਰੂਹ ਕੰਬਾਊ ਵਾਰਦਾਤ, ਨਮਾਜ਼ ਨਾ ਪੜ੍ਹਨ ’ਤੇ 65 ਸਾਲਾ ਬਜ਼ੁਰਗ ਨੇ 2 ਨਾਬਾਲਗ ਪੋਤਿਆਂ ਦਾ ਕੀਤਾ ਕਤਲ
ਲਾਹੌਰ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 65 ਸਾਲਾ ਇਕ ਵਿਅਕਤੀ ਨੇ ਨਮਾਜ਼ ਨਾ ਪੜ੍ਹਨ ’ਤੇ ਆਪਣੇ 2 ਨਾਬਾਲਗ ਪੋਤਿਆਂ ਦਾ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮੁਲਜ਼ਮ ਵਿਅਕਤੀ ਨੇ ਨਮਾਜ਼ ਨਾ ਪੜ੍ਹਨ ਨੂੰ ਲੈ ਕੇ ਹੋਏ ਝਗੜੇ ਵਿਚ ਆਪਣੀ ਪਤਨੀ ਅਤੇ ਨੂੰਹ ’ਤੇ ਵੀ ਚਾਕੂ ਨਾਲ ਵਾਰ ਕਰ ਦਿੱਤਾ, ਜਿਸ ਨਾਲ ਦੋਵੇਂ ਗੰਭੀਰ ਰੂਪ ’ਚ ਜ਼ਖਮੀ ਹੋ ਗਈਆਂ। ਪੁਲਸ ਮੁਤਾਬਕ, ਇਹ ਵਾਰਦਾਤ ਐਤਵਾਰ ਰਾਤ ਲਾਹੌਰ ਦੇ ਫੈਸਲਾਬਾਦ ਜ਼ਿਲ੍ਹੇ ਦੇ ਮਾਮੁਕਾਂਜਨ ਸ਼ਹਿਰ ਸਥਿਤ ਗੌਸੀਆ ਕਾਲੋਨੀ ’ਚ ਵਾਪਰੀ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਦੱਸਿਆ ਕਿ ਮੁਲਜ਼ਮ ਸ਼ਾਹ ਮੁਹੰਮਦ ‘ਧਾਰਮਿਕ ਕੱਟੜਪੰਥੀ’ ਹੈ, ਜਿਸ ਦਾ ਦਿਨ ਵਿਚ ਪੰਜ ਵਾਰ ਨਮਾਜ਼ ਪੜ੍ਹਨ ਲਈ ਦਬਾਅ ਪਾਉਣ ਨੂੰ ਲੈ ਕੇ ਪਰਿਵਾਰ ਦੇ ਮੈਂਬਰਾਂ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ।

