Helicopter heading to Kedarnath develops a snag! Emergency landing had to be made
ਕੇਦਾਰਨਾਥ ਜਾਂਦੇ ਹੈਲੀਕਾਪਟਰ ‘ਚ ਪੈ ਗਿਆ ਨੁਕਸ ! ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
ਟਿਹਰੀ (ਆਵਾਜ਼ਿ ਕੌਮ ਬਿਊਰੋ)-ਉੱਤਰਾਖੰਡ ‘ਚ ਦੇਹਰਾਦੂਨ ਤੋਂ ਕੇਦਾਰਨਾਥ ਜਾ ਰਹੇ ਇਕ ਹੈਲੀਕਾਪਟਰ ‘ਚ ਉਡਾਣ ਦੌਰਾਨ ਸ਼ਨੀਵਾਰ ਨੂੰ ਤਕਨੀਕੀ ਖਰਾਬੀ ਆ ਗਈ ਅਤੇ ਸਾਵਧਾਨੀ ਵਜੋਂ ਹੈਲੀਕਾਪਟਰ ਦੀ ਨਵੀਂ ਟਿਹਰੀ ਦੇ ਬੌਰਾੜੀ ਸਟੇਡੀਅਮ ‘ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹੈਲੀਕਾਪਟਰ ‘ਚ 6 ਯਾਤਰੀ ਸਵਾਰ ਸਨ। ਰਿਪੋਰਟਾਂ ਅਨੁਸਾਰ, ਦੇਹਰਾਦੂਨ ਤੋਂ ਕੇਦਾਰਨਾਥ ਲਈ ਉਡਾਣ ਭਰਨ ਦੌਰਾਨ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਸਾਹਮਣੇ ਆਈ। ਸਥਿਤੀ ਨੂੰ ਦੇਖਦੇ ਹੋਏ ਹੈਲੀਕਾਪਟਰ ਬੌਰਾੜੀ ਸਟੇਡੀਅਮ ‘ਚ ਉਤਾਰਿਆ ਗਿਆ। ਇਸ ਤੋਂ ਬਾਅਦ ਤਕਨੀਕੀ ਖਰਾਬੀ ਦੂਰ ਕਰਨ ਲਈ ਜ਼ਰੂਰੀ ਕਾਰਵਾਈ ਕੀਤੀ ਗਈ। ਖਰਾਬੀ ਦੂਰ ਹੋਣ ਤੋਂ ਬਾਅਦ ਹੈਲੀਕਾਪਟਰ ਨੇ ਮੁੜ ਉਡਾਣ ਭਰੀ ਅਤੇ ਸਾਰੇ 6 ਯਾਤਰੀਆਂ ਨਾਲ ਕੇਦਾਰਨਾਥ ਲਈ ਰਵਾਨਾ ਹੋ ਗਿਆ। ਘਟਨਾ ਦੌਰਾਨ ਚੌਕਸੀ ਕਦਮ ਚੁੱਕਦੇ ਹੋਏ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ।

