When Shivraj Singh’s sit-in caused a stir
ਜਦੋਂ ਸ਼ਿਵਰਾਜ ਸਿੰਘ ਦੇ ਧਰਨੇ ਨੇ ਹੰਗਾਮਾ ਖੜ੍ਹਾ ਕੀਤਾ
New Delhi, (ਆਵਾਜ਼ਿ ਕੌਮ ਬਿਊਰੋ)-ਕੇਂਦਰੀ ਖੇਤੀਬਾੜੀ ਅਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਮੋਹਨ ਯਾਦਵ ਦੀ ਅਗਵਾਈ ਵਾਲੀ ਭਾਜਪਾ ਦੀ ਮੱਧ ਪ੍ਰਦੇਸ਼ ਸਰਕਾਰ ਵਿਚਾਲੇ ਵਧਦੇ ਮਤਭੇਦ ਖੁੱਲ੍ਹ ਕੇ ਸਾਹਮਣੇ ਆਉਣ ਨਾਲ ਪ੍ਰਧਾਨ ਮੰਤਰੀ ਦਫ਼ਤਰ ਹੈਰਾਨ ਹੈ ਅਤੇ ਭਾਜਪਾ ਹਾਈਕਮਾਨ ਉਮੀਦ ਲਗਾਈ ਬੈਠੀ ਹੈ। ਤਣਾਅ ਕੁਝ ਸਮੇਂ ਤੋਂ ਵਧ ਰਿਹਾ ਸੀ ਪਰ ਇਹ ਉਦੋਂ ਸਭ ਦੇ ਸਾਹਮਣੇ ਆਇਆ ਜਦੋਂ ਚੌਹਾਨ ਨੇ ਇਕ ਰੀਵਿਊ ਮੀਟਿੰਗ ਵਿਚ ਭਾਜਪਾ ਦੇ ਜਨਰਲ ਸੈਕਟਰੀ (ਸੰਗਠਨ, ਮੱਧ ਪ੍ਰਦੇਸ਼) ਚੰਦਰਸ਼ੇਖਰ ਕੋਲ ਸ਼ਿਕਾਇਤ ਕੀਤੀ ਕਿ ਜ਼ਿਲਾ ਕੁਲੈਕਟਰ ਉਨ੍ਹਾਂ ਦੇ ਫੋਨ ਕਾਲ ਦਾ ਜਵਾਬ ਨਹੀਂ ਦੇ ਰਹੇ ਹਨ। ਖ਼ਬਰ ਹੈ ਕਿ ਚੰਦਰਸ਼ੇਖਰ ਨੇ ਨੇਤਾਵਾਂ ਨੂੰ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ 3 ਮਹੀਨਿਆਂ ਦੇ ਅੰਦਰ ਧੜੇਬੰਦੀ ਖ਼ਤਮ ਕਰਨ ਲਈ ਕਿਹਾ। ਪਰ ਬਾਅਦ ’ਚ ਸਥਿਤੀ ਉਦੋਂ ਹੋਰ ਉਲਝ ਗਈ ਜਦੋਂ ਮੋਹਨ ਯਾਦਵ ਨੇ ਸ਼ਿਵਰਾਜ ਵੱਲੋਂ ਸ਼ੁਰੂ ਕੀਤੀ ਗਈ ਇਕ ਖਾਸ ਪਹਿਲ, ‘ਲਾਡਲੀ ਬਹਿਨਾ ਸਕੀਮ’ ’ਤੇ ਸਵਾਲ ਉਠਾਏ। ਯਾਦਵ ਨੇ ਇਸ ਦੇ ਭਾਰੀ ਖ਼ਰਚੇ ਅਤੇ ਰਾਜ ਦੇ ਖ਼ਜ਼ਾਨੇ ’ਤੇ ਪੈਣ ਵਾਲੇ ਦਬਾਅ ਵੱਲ ਇਸ਼ਾਰਾ ਕੀਤਾ। ਮਤਭੇਦਾਂ ਨੇ ਉਦੋਂ ਇਕ ਨਾਟਕੀ ਮੋੜ ਲੈ ਲਿਆ ਜਦੋਂ ਚੌਹਾਨ ਆਪਣੇ ਪੁਰਾਣੇ ਚੋਣ ਖੇਤਰ ਬੁਧਨੀ ਵਿਚ ਜੰਗਲਾਤ ਵਿਭਾਗ ਵੱਲੋਂ ਲੱਗਭਗ ਇਕ ਦਰਜਨ ਆਦਿਵਾਸੀ ਪਰਿਵਾਰਾਂ ਦੇ ਘਰਾਂ ਨੂੰ ਢਾਹੇ ਜਾਣ ਦੇ ਵਿਰੋਧ ਵਿਚ ਧਰਨੇ ’ਤੇ ਬੈਠ ਗਏ। ਅਧਿਕਾਰੀਆਂ (ਸੂਬੇ ਜਾਂ ਸੀ. ਐੱਮ. ਵੱਲੋਂ ਨਹੀਂ) ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ‘ਜ਼ੁਲਮ ਦੀ ਹੱਦ’ ਕਿਹਾ ਗਿਆ। ਇਹ ਪਹਿਲੀ ਵਾਰ ਸੀ ਜਦੋਂ ਕੋਈ ਕੇਂਦਰੀ ਕੈਬਨਿਟ ਮੰਤਰੀ ਆਪਣੀ ਹੀ ਸੂਬਾ ਸਰਕਾਰ ਦੇ ਖ਼ਿਲਾਫ਼ ਧਰਨੇ ’ਤੇ ਬੈਠਾ। ਹਾਲਾਂਕਿ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਨੇ ਵੀ ਅਜਿਹਾ ਕੀਤਾ ਸੀ ਜਦੋਂ ਵਾਜਪਾਈ ਦੇ ਸਮੇਂ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਹੀ ਸਰਕਾਰ ਦੇ ਖ਼ਿਲਾਫ ਧਰਨਾ ਦਿੱਤਾ ਸੀ ਪਰ ਰਾਜਗ 2.0 ਵਿਚ ਇਹ ਪਹਿਲੀ ਵਾਰ ਸੀ। ਮੋਹਨ ਯਾਦਵ ਦੇ ਚੌਹਾਨ ਨੂੰ ਫੋਨ ਕਰਨ ’ਤੇ ਮਾਮਲਾ ਸੁਲਝ ਗਿਆ ਅਤੇ ਅੱਜਕੱਲ ਦੋਵੇਂ ਮੁਸਕਰਾ ਰਹੇ ਹਨ। ਪਰ…।

