Indians shine in US midterm elections! Secure a spectacular victory.
ਅਮਰੀਕੀ ਮਿਡਟਰਮ ਚੋਣਾਂ ‘ਚ ਭਾਰਤੀਆਂ ਦੀ ਬੱਲੇ-ਬੱਲੇ ! ਦਰਜ ਕੀਤੀ ਸ਼ਾਨਦਾਰ ਜਿੱਤ
Newyork, (ਆਵਾਜ਼ਿ ਕੌਮ ਬਿਊਰੋ)-ਮੰਗਲਵਾਰ ਨੂੰ ਹੋਈਆਂ ਅਮਰੀਕੀ ਮਿਡਟਰਮ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਇਨ੍ਹਾਂ ਚੋਣਾਂ ‘ਚ ਭਾਰਤੀ-ਅਮਰੀਕੀ ਡੈਮੋਕ੍ਰੇਟਿਕ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 3 ਪ੍ਰਮੁੱਖ ਭਾਰਤੀ-ਅਮਰੀਕੀ ਆਗੂਆਂ ਨੇ ਜਿੱਤ ਦਰਜ ਕੀਤੀ ਹੈ, ਜਦਕਿ ਓਹਾਇਓ ਦੇ ਗਵਰਨਰ ਅਹੁਦੇ ਦੀ ਹਾਈ-ਪ੍ਰੋਫਾਈਲ ਦੌੜ ‘ਚ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਆਪਣੀ ਡੈਮੋਕ੍ਰੇਟਿਕ ਵਿਰੋਧੀ ਏਮੀ ਐਕਟਨ ਤੋਂ ਪਿੱਛੇ ਚੱਲ ਰਹੇ ਹਨ। ਫਲੋਰੀਡਾ ਦੇ 22ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਡੈਮੋਕ੍ਰੇਟਿਕ ਉਮੀਦਵਾਰ ਪੀਆ ਡਾਂਡੀਆ ਨੇ ਰਿਪਬਲਿਕਨ ਦੇ ਕੇਸੀ ਅਸਕਰ ਨੂੰ ਹਰਾ ਕੇ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਉਹ ਅਮਰੀਕੀ ਕਾਂਗਰਸ ‘ਚ ਸ਼ਾਮਲ ਹੋਣ ਵਾਲੀ ਇੱਕ ਹੋਰ ਭਾਰਤੀ-ਅਮਰੀਕੀ ਔਰਤ ਬਣ ਗਈ ਹੈ। ਪੀਆ ਤੋਂ ਬਾਅਦ ਵਰਜੀਨੀਆ ਦੇ 10ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਡੈਮੋਕ੍ਰੇਟਿਕ ਕਾਂਗਰਸਮੈਨ ਸੁਹਾਸ ਸੁਬਰਾਮਣਿਅਮ ਨੇ ਰਿਪਬਲੀਕਨ ਦੇ ਡੇਵ ਬੈਕਵਿਥ ਨੂੰ ਹਰਾ ਕੇ ਆਪਣੀ ਸੀਟ ਬਰਕਰਾਰ ਰੱਖੀ। ਉਨ੍ਹਾਂ ਆਪਣੀ ਦੂਜੀ ਟਰਮ ‘ਚ ਫੈਡਰਲ ਕਰਮਚਾਰੀਆਂ ਦੀ ਸੁਰੱਖਿਆ ਅਤੇ ਏ.ਆਈ. (AI) ਸੁਰੱਖਿਆ ਨਿਯਮਾਂ ‘ਤੇ ਧਿਆਨ ਕੇਂਦਰਿਤ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮੈਰੀਲੈਂਡ ‘ਚ ਡੈਮੋਕ੍ਰੇਟਿਕ ਗਵਰਨਰ ਵੇਸ ਮੂਰ ਦੀ ਜਿੱਤ ਨਾਲ ਭਾਰਤੀ-ਅਮਰੀਕੀ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਵੀ ਆਪਣੀ ਦੂਜੀ ਟਰਮ ਪੱਕੀ ਕਰ ਲਈ ਹੈ। ਓਹਾਇਓ ਗਵਰਨਰ ਦੀ ਚੋਣ ਵਿੱਚ ਡੋਨਾਲਡ ਟਰੰਪ ਦੇ ਸਮਰਥਨ ਵਾਲੇ ਰਿਪਬਲਿਕਨ ਉਮੀਦਵਾਰ ਅਤੇ ਬਾਇਓਟੈਕ ਉਦਮੀ ਵਿਵੇਕ ਰਾਮਾਸਵਾਮੀ ਡੈਮੋਕ੍ਰੇਟਿਕ ਉਮੀਦਵਾਰ ਏਮੀ ਐਕਟਨ ਤੋਂ ਪਿੱਛੇ ਚੱਲ ਰਹੇ ਹਨ। ਜਾਰਜੀਆ ਦੀ ਗਵਰਨਰ ਰੇਸ ‘ਚ ਡੈਮੋਕ੍ਰੇਟ ਕੀਸ਼ਾ ਲਾਂਸ ਬੌਟਮਜ਼ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਹ ਅਮਰੀਕੀ ਇਤਿਹਾਸ ‘ਚ ਗਵਰਨਰ ਬਣਨ ਵਾਲੀ ਪਹਿਲੀ ਅਫਰੀਕੀ-ਅਮਰੀਕੀ ਔਰਤ ਬਣ ਗਈ ਹੈ, ਜਿਸ ਨਾਲ ਜਾਰਜੀਆ ‘ਚ 20 ਸਾਲਾਂ ਤੋਂ ਚੱਲਦਾ ਆ ਰਹੀ ਰਿਪਬਲਿਕਨ ਹਕੂਮਤ ਖ਼ਤਮ ਹੋ ਗਈ ਹੈ। ਜੇਕਰ ਓਵਰਆਲ ਚੋਣਾਂ ਦੀ ਗੱਲ ਕਰੀਏ ਤਾਂ ਇਸ ਸਮੇਂ 49 ਸੀਟਾਂ ‘ਤੇ ਡੈਮੋਕ੍ਰੈਟਸ ਨੇ ਬੜ੍ਹਤ ਬਣਾਈ ਹੋਈ ਹੈ, ਜਦਕਿ ਰਿਪਬਲੀਕਨਜ਼ ਨੇ 37 ਸੀਟਾਂ ‘ਤੇ ਲੀਡ ਬਣਾਈ ਹੋਈ ਹੈ। ਜੇਕਰ ਮੁਕਾਬਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਮੀਦ ਹੈ ਕਿ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਾਲੀ ਡੈਮੋਕ੍ਰੇਟਿਕ ਪਾਰਟੀ ਚੋਣਾਂ ‘ਚ ਜਿੱਤ ਹਾਸਲ ਕਰੇਗੀ।

