Major action at Ludhiana Central Jail: Deputy Superintendent suspended after being named in a criminal case
ਲੁਧਿਆਣਾ ਸੈਂਟਰਲ ਜੇਲ੍ਹ ‘ਚ ਵੱਡੀ ਕਾਰਵਾਈ: ਅਪਰਾਧਿਕ ਮਾਮਲੇ ‘ਚ ਨਾਂ ਆਉਣ ਤੋਂ ਬਾਅਦ ਡਿਪਟੀ ਸੁਪਰਡੈਂਟ ਸਸਪੈਂਡ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ ਤਾਜਪੁਰ ਰੋਡ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਵੀਰ ਸਿੰਘ ਦਾ ਨਾਂ ਇਕ ਅਪਰਾਧਕ ਮਾਮਲੇ ਵਿਚ ਆਉਣ ਤੋਂ ਬਾਅਦ ਉਸ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਹੈ। ਇਸ ਸਬੰਧ ਵਿਚ ਸੂਬਾ ਸਰਕਾਰ ਜੇਲ੍ਹ ਵਿਭਾਗ ਦੀ ਪ੍ਰਿੰਸੀਪਲ ਸੈਕਟਰੀ ਭਾਵਨਾ ਗਰਗ ਨੇ ਹੁਕਮ ਜਾਰੀ ਕਰ ਕੇ ਡਿਪਟੀ ਸੁਪਰਡੈਂਟ ਜੇਲ੍ਹ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਹੈ। ਆਪਣੇ ਹੁਕਮਾਂ ਵਿਚ ਉਸ ਸੀਨੀਅਰ ਅਧਿਕਾਰੀ ਨੇ ਉਕਤ (ਐੱਫ. ਆਈ. ਆਰ.) ਦਾ ਹਵਾਲਾ ਦਿੱਤਾ ਹੈ, ਜਿਸ ਦਾ ਨੰਬਰ 227 ਪੁਲਸ ਥਾਣਾ ਡਵੀਜ਼ਨ 7 ਦਾ ਹਵਾਲਾ ਦੇ ਕੇ ਸਪੱਸ਼ਟ ਕੀਤਾ ਹੈ ਕਿ ਜਾਂਚ ਵਿਚ ਉਕਤ ਡਿਪਟੀ ਸੁਪਰਡੈਂਟ ਦਾ ਐੱਫ. ਆਈ. ਆਰ. ਨਾਂ ਆਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਸਸਪੈਂਡ ਕੀਤਾ ਜਾਂਦਾ ਹੈ। ਇਸ ਹੁਕਮ ਵਿਚ ਅੱਗੇ ਜੇਲ੍ਹ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਸਪੈਂਸ਼ਨ ਦੌਰਾਨ ਉਕਤ ਜੇਲ੍ਹ ਅਧਿਕਾਰੀ ਚੰਡੀਗੜ੍ਹ ਹੈੱਡ ਕੁਆਰਟਰ ਵਿਚ ਤਾਇਨਾਤ ਰਹਿਣਗੇ ਅਤੇ ਵਿਭਾਗ ਦੇ ਹੁਕਮਾਂ ਤੋਂ ਬਿਨਾਂ ਹੈੱਡ ਕੁਆਰਟਰ ਨਹੀਂ ਛੱਡਣਗੇ।

