Major news amidst India-Pakistan tension; ban on airspace extended
ਭਾਰਤ-ਪਾਕਿ ਤਣਾਅ ਵਿਚਾਲੇ ਵੱਡੀ ਖ਼ਬਰ ; ਏਅਰਸਪੇਸ ‘ਤੇ ਲੱਗੇ ਬੈਨ ‘ਚ ਹੋਇਆ ਵਾਧਾ
Islamabad, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਨੇ ਭਾਰਤੀ ਨਾਗਰਿਕ ਅਤੇ ਫੌਜੀ ਜਹਾਜ਼ਾਂ ‘ਤੇ ਲਗਾਈ ਗਈ ਹਵਾਈ ਸੀਮਾ ਦੀ ਪਾਬੰਦੀ ਨੂੰ ਵਧਾ ਕੇ 24 ਨਵੰਬਰ 2026 ਤੱਕ ਕਰ ਦਿੱਤਾ ਹੈ। ਪਾਕਿਸਤਾਨ ਏਅਰਪੋਰਟਸ ਅਥਾਰਟੀ ਅਨੁਸਾਰ ਇਹ ਪਾਬੰਦੀ ਭਾਰਤ ਵਿੱਚ ਰਜਿਸਟਰਡ ਜਹਾਜ਼ਾਂ, ਭਾਰਤੀ ਏਅਰਲਾਈਨਾਂ ਦੁਆਰਾ ਚਲਾਏ ਜਾਂ ਲੀਜ਼ ‘ਤੇ ਲਏ ਗਏ ਜਹਾਜ਼ਾਂ ਅਤੇ ਭਾਰਤੀ ਫੌਜੀ ਉਡਾਣਾਂ ‘ਤੇ ਸਥਾਨਕ ਸਮੇਂ ਅਨੁਸਾਰ 24 ਨਵੰਬਰ 2026 ਨੂੰ ਸਵੇਰੇ 4:59 ਵਜੇ ਤੱਕ ਲਾਗੂ ਰਹੇਗੀ। ਪਾਕਿਸਤਾਨ ਏਅਰਪੋਰਟਸ ਅਥਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇੱਕ ਪੋਸਟ ਰਾਹੀਂ ਇਸ ਵਾਧੇ ਦੀ ਘੋਸ਼ਣਾ ਕੀਤੀ ਅਤੇ ਦੱਸਿਆ ਕਿ ਇਸ ਸਬੰਧੀ ਇੱਕ ਨਵਾਂ ਹਵਾਨੋਟਿਸ ਜਾਰੀ ਕੀਤਾ ਗਿਆ ਹੈ। ਇਹ ਪਾਬੰਦੀ ਪਾਕਿਸਤਾਨ ਦੇ ਕਰਾਚੀ ਅਤੇ ਲਾਹੌਰ ਦੋਵਾਂ ਫਲਾਈਟ ਇਨਫਰਮੇਸ਼ਨ ਖੇਤਰਾਂ ‘ਤੇ ਲਾਗੂ ਹੁੰਦੀ ਹੈ। ਇਹ ਹਵਾਈ ਪਾਬੰਦੀ ਸਭ ਤੋਂ ਪਹਿਲਾਂ 23 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਧੇ ਤਣਾਅ ਦਰਮਿਆਨ ਲਗਾਈ ਗਈ ਸੀ। ਇਸ ਦੇ ਜਵਾਬ ਵਿੱਚ ਭਾਰਤ ਨੇ ਵੀ 30 ਅਪ੍ਰੈਲ 2025 ਨੂੰ ਪਾਕਿਸਤਾਨੀ ਏਅਰਲਾਈਨਾਂ ਲਈ ਆਪਣੀ ਹਵਾਈ ਸੀਮਾ ਬੰਦ ਕਰ ਦਿੱਤੀ ਸੀ। ਦੋਵਾਂ ਦੇਸ਼ਾਂ ਵੱਲੋਂ ਲਗਾਤਾਰ ਜਾਰੀ ਇਨ੍ਹਾਂ ਆਪਸੀ ਪਾਬੰਦੀਆਂ ਕਾਰਨ ਏਅਰਲਾਈਨਾਂ ਨੂੰ ਅੰਤਰਰਾਸ਼ਟਰੀ ਉਡਾਣਾਂ ਲਈ ਲੰਬੇ ਵੈਕਲਪਿਕ ਰੂਟਾਂ ਦੀ ਵਰਤੋਂ ਕਰਨੀ ਪੈ ਰਹੀ ਹੈ, ਜਿਸ ਨਾਲ ਹਵਾਈ ਸੰਚਾਲਨ ਪ੍ਰਭਾਵਿਤ ਹੋਇਆ ਹੈ।

