Military helicopter crashes in Najran! Both personnel lose their lives
ਨਜਰਾਨ ‘ਚ ਫੌਜੀ ਹੈਲੀਕਾਪਟਰ ਹੋ ਗਿਆ ਕ੍ਰੈਸ਼ ! ਦੋਵਾਂ ਜਵਾਨਾਂ ਦੀ ਗਈ ਜਾਨ
Yaman, (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ‘ਚ ਛਿੜੀ ਜੰਗ ਵਿਚਾਲੇ ਸਾਊਦੀ ਅਰਬ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਜਰਾਨ ਖੇਤਰ ‘ਚ ਤਕਨੀਕੀ ਖ਼ਰਾਬੀ ਕਾਰਨ ਸਾਊਦੀ ਫੌਜ ਦਾ ਇੱਕ ਜਾਸੂਸੀ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਇਸ ਹਾਦਸੇ ‘ਚ ਹੈਲੀਕਾਪਟਰ ਸਵਾਰ ਦੋਵੇਂ ਫੌਜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਯਮਨ ‘ਚ ਅੱਤਵਾਦੀਆਂ ਅਤੇ ਬਾਗ਼ੀਆਂ ਨਾਲ ਜੰਗ ਲੜ ਰਹੇ ਸਾਊਦੀ ਦੀ ਅਗਵਾਈ ਵਾਲੇ ਗਠਜੋੜ ਨੇ ਐਤਵਾਰ ਨੂੰ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਗਠਜੋੜ ਦੇ ਬੁਲਾਰੇ ਮੇਜਰ ਜਨਰਲ ਤੁਰਕੀ ਅਲ-ਮਾਲਕੀ ਨੇ ਦੱਸਿਆ ਕਿ ਕ੍ਰੈਸ਼ ਹੋਇਆ AH-6i ਹੈਲੀਕਾਪਟਰ ਸਾਊਦੀ ਅਰਬ ਦੇ ‘ਮਿਸਟਰੀ ਆਫ਼ ਨੈਸ਼ਨਲ ਗਾਰਡ’ ਨਾਲ ਸਬੰਧਤ ਸੀ। ਇਹ ਹਾਦਸਾ ਸਾਊਦੀ ਅਰਬ ਦੀ ਸਰਹੱਦ ਦੇ ਅੰਦਰ ਹੀ ਵਾਪਰਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਹਾਦਸੇ ‘ਚ ਸਾਡੇ ਏਅਰਕ੍ਰੂ ਦੇ ਦੋਵੇਂ ਅਧਿਕਾਰੀ ਸ਼ਹੀਦ ਹੋ ਗਏ ਹਨ।” ਉਨ੍ਹਾਂ ਨੇ ਸ਼ਹੀਦ ਹੋਏ ਅਧਿਕਾਰੀਆਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਗਠਜੋੜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੈਲੀਕਾਪਟਰ ‘ਚ ਉਡਾਣ ਦੌਰਾਨ ਅਚਾਨਕ ਕੋਈ ਤਕਨੀਕੀ ਖ਼ਰਾਬੀ ਆ ਗਈ ਸੀ। ਹਾਲਾਂਕਿ ਹਾਦਸੇ ਬਾਰੇ ਫਿਲਹਾਲ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

