Over 2.8 million Afghan nationals deported from Pakistan
ਪਾਕਿਸਤਾਨ ਤੋਂ 28 ਲੱਖ ਤੋਂ ਵੱਧ ਅਫ਼ਗਾਨ ਨਾਗਰਿਕ ਡਿਪੋਰਟ
ਲਾਹੌਰ (ਆਵਾਜ਼ਿ ਕੌਮ ਬਿਊਰੋ)- ਪਾਕਿਸਤਾਨ ਨੇ 2023 ਤੋਂ ਲੈ ਕੇ ਹੁਣ ਤੱਕ 28 ਲੱਖ ਤੋਂ ਵੱਧ ਅਫ਼ਗਾਨ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਡਿਪੋਰਟ ਕੀਤਾ ਹੈ। ਇਨ੍ਹਾਂ ਵਿਚ ਦੇਸ਼ ਦੇ ਪੰਜਾਬ ਸੂਬੇ ਤੋਂ ਕੱਢੇ ਗਏ 1.43 ਲੱਖ ਅਫ਼ਗਾਨ ਨਾਗਰਿਕ ਸ਼ਾਮਲ ਹਨ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੀ ਵਿਦੇਸ਼ੀ ਰਾਸ਼ਟਰੀ ਸੁਰੱਖਿਆ ਇਕਾਈ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕਾਈ ਨੇ ਦੱਸਿਆ, ‘‘ਹੁਣ ਤੱਕ ਪੂਰੇ ਪਾਕਿਸਤਾਨ ਤੋਂ ਕੁੱਲ 28.07 ਲੱਖ ਅਫ਼ਗਾਨ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਚੁੱਕਾ ਹੈ, ਜਿਨ੍ਹਾਂ ’ਚੋਂ 1,43,474 ਲੋਕਾਂ ਨੂੰ ਸਤੰਬਰ 2023 ਤੋਂ ਬਾਅਦ ਪੰਜਾਬ ਸੂਬੇ ਤੋਂ ਡਿਪੋਰਟ ਕੀਤਾ ਗਿਆ ਹੈ।’’ ਉਸ ਨੇ ਦੱਸਿਆ ਕਿ ਸਰਕਾਰ ਨੇ ਪੰਜਾਬ ਸੂਬੇ ਵਿਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਅਫ਼ਗਾਨ ਨਾਗਰਿਕਾਂ ਖਿਲਾਫ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਕਾਈ ਦੇ ਮੁਤਾਬਕ, ‘‘ਇਹ ਮੁਹਿੰਮ ਸੰਘੀ ਸਰਕਾਰ ਦੀ ਇਸ ਨੀਤੀ ਦੇ ਅਨੁਕੂਲ ਚਲਾਈ ਜਾ ਰਹੀ ਹੈ ਕਿ ਬਿਨਾਂ ਜਾਇਜ਼ ਵੀਜ਼ੇ ਦੇ ਕਿਸੇ ਵੀ ਅਫ਼ਗਾਨ ਨਾਗਰਿਕ ਦਾ ਦੇਸ਼ ਵਿਚ ਰਹਿਣਾ ਗੈਰ-ਕਾਨੂੰਨੀ ਹੈ।’’ ਉਸ ਨੇ ਦੱਸਿਆ ਕਿ ਇਸ ਪ੍ਰਕਿਰਿਆ ਦੇ ਤਹਿਤ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਅਫ਼ਗਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਸੂਬੇ ਭਰ ਵਿਚ ਬਣਾਏ ਗਏ ਡਿਟੈਂਸ਼ਨ ਸੈਂਟਰਾਂ ’ਚ ਭੇਜਿਆ ਜਾ ਰਿਹਾ ਹੈ।

