UK: Sikh youth will now have to serve 25 years in prison instead of 21
UK: ਸਿੱਖ ਨੌਜਵਾਨ ਨੂੰ ਹੁਣ 21 ਦੀ ਬਜਾਏ 25 ਸਾਲ ਕੱਟਣੀ ਪਵੇਗੀ ਜੇਲ
ਲੰਡਨ (ਆਵਾਜ਼ਿ ਕੌਮ ਬਿਊਰੋ)- ਬ੍ਰਿਟੇਨ ਦੀ ਇੱਕ ਅਪੀਲੀ ਅਦਾਲਤ ਨੇ ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਅਤੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ 23 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਵਿਕਰਮ ਦਿਗਵਾ ਦੀ ਪੈਰੋਲ ਲਈ ਘੱਟੋ-ਘੱਟ ਸਜ਼ਾ ਦੀ ਮਿਆਦ ਵਧਾ ਦਿੱਤੀ ਹੈ। ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਵਿਕਰਮ ਦਿਗਵਾ ਨੂੰ ਪੈਰੋਲ ਦੀ ਯੋਗਤਾ ਹਾਸਲ ਕਰਨ ਲਈ ਹੁਣ 21 ਸਾਲ ਦੀ ਬਜਾਏ ਘੱਟੋ-ਘੱਟ 25 ਸਾਲ ਦੀ ਜੇਲ੍ਹ ਸਜ਼ਾ ਪੂਰੀ ਕਰਨੀ ਪਵੇਗੀ। ਮਾਮਲੇ ਦੀ ਸੁਣਵਾਈ ਦੌਰਾਨ ਵਿਕਰਮ ਦਿਗਵਾ ਨੇ ਦਲੀਲ ਦਿੱਤੀ ਸੀ ਕਿ ਉਸ ਨੇ ਆਤਮ-ਰੱਖਿਆ ਵਿੱਚ ‘ਕਿਰਪਾਨ’ ਨਾਲ ਵਾਰ ਕੀਤਾ ਸੀ। ਦਿਗਵਾ ਨੂੰ ਸਾਊਥੈਂਪਟਨ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ‘ਤੇ ਉਸ ਨੇ ਪਿਛਲੇ ਸਾਲ ਦਸੰਬਰ ਵਿੱਚ 5 ਵਾਰ ਹਮਲਾ ਕੀਤਾ ਸੀ। ਇੰਗਲੈਂਡ ਅਤੇ ਵੇਲਜ਼ ਦੀ ਚੀਫ਼ ਜਸਟਿਸ ਬੈਰੋਨੈੱਸ ਸੂ ਕਾਰ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸ਼ੁਰੂਆਤ ਵਿੱਚ ਚਾਕੂ/ਕਿਰਪਾਨ ਕੋਲ ਰੱਖਣਾ ਭਾਵੇਂ ਕਾਨੂੰਨੀ ਸੀ, ਪਰ ਬਾਅਦ ਵਿੱਚ ਇਸ ਦੀ ਗ਼ੈਰ-ਕਾਨੂੰਨੀ ਵਰਤੋਂ ਦੀ ਗੰਭੀਰਤਾ ਘੱਟ ਨਹੀਂ ਹੋ ਜਾਂਦੀ। ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਦਿੱਤੀ ਗਈ ਮੂਲ ਸਜ਼ਾ ਨੂੰ “ਲੋੜ ਨਾਲੋਂ ਜ਼ਿਆਦਾ ਨਰਮ” ਕਰਾਰ ਦਿੱਤਾ ਅਤੇ ਦਿਗਵਾ ਨੂੰ ਇਸ ਦੇ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਸੁਣਵਾਈ ਅਦਾਲਤ (ਟ੍ਰਾਇਲ ਕੋਰਟ) ਨੇ ਜੂਨ ਵਿੱਚ ਦਿੱਤੇ ਆਪਣੇ ਫੈਸਲੇ ਵਿੱਚ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਪੈਰੋਲ ਲਈ ਘੱਟੋ-ਘੱਟ 21 ਸਾਲ ਦੀ ਕੈਦ ਪੂਰੀ ਕਰਨ ਦੀ ਸ਼ਰਤ ਰੱਖੀ ਸੀ।

