16-year-old Hindu girl abducted in Pakistan; forcibly converted and married off
ਪਾਕਿਸਤਾਨ ’ਚ 16 ਸਾਲਾ ਹਿੰਦੂ ਕੁੜੀ ਅਗਵਾ, ਜ਼ਬਰਦਸਤੀ ਧਰਮ ਤਬਦੀਲੀ ਕਰ ਕੇ ਕਰਵਾਇਆ ਵਿਆਹ
ਗੁਰਦਾਸਪੁਰ/ਸਿੰਧ (ਆਵਾਜ਼ਿ ਕੌਮ ਬਿਊਰੋ)-ਸਿੰਧ ਦੇ ਟਾਂਡੋ ਫਜ਼ਲ ਦੇ ਹੁਸੈਨ ਖਾਨ ਥੋਰੋ ਪਿੰਡ ਦੀ ਇਕ ਹੋਰ ਨਾਬਾਲਗ ਹਿੰਦੂ ਕੁੜੀ 16 ਸਾਲਾ ਮਧੂ ਕੋਹਲੀ ਨੂੰ ਪਾਕਿਸਤਾਨ ਵਿਚ ਅਗਵਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਅਤੇ ਇਕ ਮੱਧ-ਉਮਰ ਦੇ ਮੁਸਲਿਮ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਗਿਆ। ਹਿੰਦੂ ਸੰਗਠਨਾਂ ਨੇ ਜਗਦੀਸ਼ ਕੋਹਲੀ ਦੀ ਧੀ ਮਧੂ ਕੋਹਲੀ (16) ਦੇ ਅਗਵਾ ਹੋਣ ’ਤੇ ਚਿੰਤਾ ਪ੍ਰਗਟ ਕੀਤੀ ਹੈ।

