Playing with health! Selling food items with fake ‘expiry date’ exposed, action taken
ਸਿਹਤ ਨਾਲ ਖਿਲਵਾੜ! ਨਕਲੀ ‘Expiry Date’ ਲਗਾ ਕੇ ਖਾਧ ਪਦਾਰਥ ਵੇਚਣ ਦਾ ਪਰਦਾਫਾਸ਼, ਹੋ ਗਈ ਕਾਰਵਾਈ
Mumbai, (ਆਵਾਜ਼ਿ ਕੌਮ ਬਿਊਰੋ)-ਨਵੀਂ ਮੁੰਬਈ ਦੇ ਤੁਰਭੇ ਇਲਾਕੇ ‘ਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਪੈਕਿੰਗ ‘ਤੇ ਮੈਨੂਫੈਕਚਰਿੰਗ ਅਤੇ ਐਕਸਪਾਇਰੀ ਡੇਟ ਵਿੱਚ ਹੇਰਫੇਰ ਕਰਨ ਵਾਲੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਖਾਦ ਤੇ ਔਸ਼ਧੀ ਪ੍ਰਸ਼ਾਸਨ (FDA), ਠਾਣੇ ਤੇ ਨਵੀਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਸਾਂਝੀ ਕਾਰਵਾਈ ਕਰਦੇ ਹੋਏ ਲਗਭਗ 75 ਲੱਖ ਰੁਪਏ ਦੀ ਕੀਮਤ ਦਾ ਖਾਧ ਸਟਾਕ ਜ਼ਬਤ ਕੀਤਾ ਹੈ। ਇਹ ਵੱਡੀ ਕਾਰਵਾਈ 24 ਅਗਸਤ ਤੋਂ 29 ਅਗਸਤ 2026 ਦਰਮਿਆਨ ਤੁਰਭੇ ਦੇ ਟੀ.ਟੀ.ਸੀ. ਇੰਡਸਟ੍ਰੀਅਲ ਏਰੀਆ ਸਥਿਤ ਮੈਸਰਜ਼ ਸਾਧਨਾ ਐਂਟਰਪ੍ਰਾਈਜ਼ੇਜ਼ ਵਿੱਚ ਕੀਤੀ ਗਈ। ਜਾਂਚ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਵੱਖ-ਵੱਖ ਨਾਮੀ ਨਿਰਯਾਤਕ ਕੰਪਨੀਆਂ ਦੇ ਖਾਧ ਉਤਪਾਦਾਂ ਦੀ ਅਸਲ ਪੈਕਿੰਗ ‘ਤੇ ਲਿਖੀ ਮੈਨੂਫੈਕਚਰਿੰਗ ਡੇਟ ਤੇ ਐਕਸਪਾਇਰੀ/ਯੂਜ਼ ਬਾਈ ਡੇਟ ਨੂੰ ਮਿਟਾ ਕੇ ਨਵੀਆਂ ਤਾਰੀਖਾਂ ਪ੍ਰਿੰਟ ਕੀਤੀਆਂ ਜਾ ਰਹੀਆਂ ਸਨ। ਕੁਝ ਖਾਧ ਪਦਾਰਥਾਂ ‘ਤੇ ਅਸਲ ਸਮੱਗਰੀ ਅਤੇ ਪੋਸ਼ਣ ਸੰਬੰਧੀ ਜਾਣਕਾਰੀ ਦੇ ਉੱਪਰ ਨਵੇਂ ਸਟਿੱਕਰ ਵੀ ਲਗਾਏ ਜਾ ਰਹੇ ਸਨ, ਜਿਸ ਤੋਂ ਬਾਅਦ ਇਸ ਸਟਾਕ ਨੂੰ ਦੁਬਾਰਾ ਵੇਚਣ ਲਈ ਭੇਜਿਆ ਜਾਣਾ ਸੀ। ਛਾਪੇਮਾਰੀ ਦੌਰਾਨ ਕੁੱਲ 4,942 ਕਾਰਟਨ (ਡੱਬੇ), ਜਿਨ੍ਹਾਂ ਦੀ ਕੀਮਤ 75,21,269 ਰੁਪਏ ਦੱਸੀ ਗਈ ਹੈ, ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਨਾਂ ਲੇਬਲ ਵਾਲਾ ਖਾਧ ਸਟਾਕ ਅਤੇ ਲਗਭਗ 30,600 ਰੁਪਏ ਦੀ ਕੀਮਤ ਦਾ ਐਕਸਪਾਇਰ ਹੋ ਚੁੱਕਾ ਮਾਲ ਵੀ ਜ਼ਬਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਿੰਨ ਹੋਰ ਅਦਾਰਿਆਂ ਕੋਲ ਲੋੜੀਂਦੇ FSSAI ਲਾਇਸੰਸ ਅਤੇ ਖਰੀਦ ਬਿੱਲ ਨਾ ਹੋਣ ਕਾਰਨ ਉਨ੍ਹਾਂ ਦੇ ਸੈਂਪਲ ਵੀ ਲਏ ਗਏ ਹਨ। ਇਸ ਮਾਮਲੇ ਵਿੱਚ ਤੁਰਭੇ ਪੁਲਸ ਸਟੇਸ਼ਨ ਵਿੱਚ ਖਾਧ ਸੁਰੱਖਿਆ ਅਤੇ ਮਿਆਰ ਐਕਟ, 2006 ਅਤੇ ਭਾਰਤੀ ਨਿਆ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ FIR ਨੰਬਰ 457/2026 ਦਰਜ ਕੀਤੀ ਗਈ ਹੈ। ਕਾਰਵਾਈ ਤੋਂ ਤੁਰੰਤ ਬਾਅਦ ਮੈਸਰਜ਼ ਸਾਧਨਾ ਐਂਟਰਪ੍ਰਾਈਜ਼ੇਜ਼ ਦਾ ਫੂਡ ਲਾਇਸੰਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

