Saudi Arabia shaken by explosions again! Residents gripped by panic
ਮੁੜ ਧਮਾਕਿਆਂ ਨਾਲ ਦਹਿਲਿਆ ਸਾਊਦੀ ਅਰਬ ! ਦਹਿਸ਼ਤ ‘ ਚ ਆਏ ਵਸਨੀਕ
ਕਾਹਿਰਾ (ਆਵਾਜ਼ਿ ਕੌਮ ਬਿਊਰੋ)-ਸਾਊਦੀ ਅਰਬ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਦੇ ਵਸਨੀਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਸ਼ਹਿਰ ਤੋਂ ਮੁੜ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਹਨ। ਵਸਨੀਕਾਂ ਨੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਦੇਣ ਵਾਲਿਆਂ ਵਿਚੋਂ ਇੱਕ ਨਿਵਾਸੀ ਉੱਤਰੀ ਰਿਆਧ ਵਿੱਚ ਰਹਿੰਦਾ ਹੈ, ਜਿੱਥੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡਾ ਸਥਿਤ ਹੈ। ਧਮਾਕਿਆਂ ਦੇ ਸਰੋਤ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਸਾਊਦੀ ਅਰਬ ਦੇ ਸਿਵਲ ਡਿਫੈਂਸ ਵਿਭਾਗ ਨੇ ਰਾਜਧਾਨੀ ਦੇ ਦੱਖਣ-ਪੂਰਬ ਵਿੱਚ ਰਿਆਧ ਅਤੇ ਖਾਰਜ ਪ੍ਰਾਂਤ ਵਿੱਚ ਹਵਾਈ ਹਮਲੇ ਦੀ ਅਲਰਟ ਜਾਰੀ ਹੋਣ ਰਿਪੋਰਟ ਦਿੱਤੀ। ਪਿਛਲੇ ਇਕ ਹਫ਼ਤੇ ਵਿਚ ਰਿਆਧ ਦੇ ਹਵਾਈ ਅੱਡੇ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਗੁਆਂਢੀ ਯਮਨ ਵਿੱਚ ਈਰਾਨ ਸਮਰਥਿਤ ਹੂਤੀ ਬਾਗੀਆਂ ਨੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

