Terrorist attack in Khyber Pakhtunkhwa, 2 security personnel killed
ਖੈਬਰ ਪਖਤੂਨਖਵਾ ’ਚ ਅੱਤਵਾਦੀ ਹਮਲਾ, 2 ਸੁਰੱਖਿਆ ਮੁਲਾਜ਼ਮਾਂ ਦੀ ਮੌਤ
ਪਿਸ਼ਾਵਰ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਸੋਮਵਾਰ ਰਾਤ ਪੁਲਸ ਅਤੇ ਫਰੰਟੀਅਰ ਕੋਰ ਦੀ ਇਕ ਸਾਂਝੀ ਜਾਂਚ ਚੌਕੀ ’ਤੇ ਹੋਏ ਅੱਤਵਾਦੀ ਹਮਲੇ ਵਿਚ ਘੱਟੋ-ਘੱਟ 2 ਸੁਰੱਖਿਆ ਮੁਲਾਜ਼ਮ ਮਾਰੇ ਗਏ। ਪੁਲਸ ਅਨੁਸਾਰ, ਅੱਤਵਾਦੀਆਂ ਨੇ ਖੈਬਰ ਜ਼ਿਲੇ ਦੇ ਤਖਤ ਬੇਗ ਸਥਿਤ ਜਰਮਤ ਖਾਨ ਸ਼ਹੀਦ ਸਾਂਝੀ ਜਾਂਚ ਚੌਕੀ ’ਤੇ ਹਮਲਾ ਕੀਤਾ।ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਦੌਰਾਨ ਪੁਲਸ ਕਾਂਸਟੇਬਲ ਸ਼ੁਮਲ ਸ਼ਲਮਾਨੀ ਅਤੇ ਫਰੰਟੀਅਰ ਕੋਰ ਦੇ ਅਧਿਕਾਰੀ ਨਜ਼ੀਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿਚ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਖੈਬਰ ਜ਼ਿਲੇ ਦੇ ਪੁਲਸ ਅਧਿਕਾਰੀ ਵਕਾਰ ਅਹਿਮਦ ਦੀ ਦੇਖ-ਰੇਖ ਹੇਠ ਤਲਾਸ਼ੀ ਮੁਹਿੰਮ ਜਾਰੀ ਹੈ।

