Bomb blast in Russia! Advisor to former Ukrainian Prime Minister injured
ਰੂਸ ’ਚ ਬੰਬ ਧਮਾਕਾ ! ਯੂਕ੍ਰੇਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਸਲਾਹਕਾਰ ਜ਼ਖਮੀ
Moscow, (ਆਵਾਜ਼ਿ ਕੌਮ ਬਿਊਰੋ)-ਮਾਸਕੋ ’ਚ ਸ਼ੁੱਕਰਵਾਰ ਨੂੰ ਇਕ ਕਾਰ ’ਚ ਹੋਏ ਬੰਬ ਧਮਾਕੇ ’ਚ ਯੂਕ੍ਰੇਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਇਕ ਸਲਾਹਕਾਰ ਜ਼ਖਮੀ ਹੋ ਗਿਆ। ਇੱਥੇ ਦੋ ਦਿਨਾਂ ’ਚ ਇਸ ਤਰ੍ਹਾਂ ਦਾ ਇਹ ਦੂਜਾ ਹਮਲਾ ਹੈ। ਵੀਰਵਾਰ ਨੂੰ ਹੋਏ ਅਜਿਹੇ ਹੀ ਕਾਰ ਬੰਬ ਧਮਾਕੇ ’ਚ ਫੌਜ ਦੇ ਇਕ ਅਧਿਕਾਰੀ ਦੀ ਮੌਤ ਹੋ ਗਈ ਸੀ। ਇਹ ਹਮਲੇ ਰੂਸ ਦੇ ਗੁਆਂਢੀ ਦੇਸ਼ ਯੂਕ੍ਰੇਨ ਨਾਲ ਜਾਰੀ ਸੰਘਰਸ਼ ਨਾਲ ਸਬੰਧਤ ਦੱਸੇ ਗਏ ਹਨ। ਰੂਸ ਦੀ ਜਾਂਚ ਕਮੇਟੀ ਮੁਤਾਬਕ, ਧਮਾਕਾ ਸਰਗੇਈ ਜ਼ਾਵੋਰੋਤਨੀ ਦੀ ਕਾਰ ’ਚ ਹੋਇਆ। ਕਮੇਟੀ ਨੇ ਦੱਸਿਆ ਕਿ ਜ਼ਾਵੋਰੋਤਨੀ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਾਵੋਰੋਤਨੀ ਯੂਕ੍ਰੇਨ ਦੇ ਸਾਬਕਾ ਪ੍ਰਧਾਨ ਮੰਤਰੀ ਮਾਈਕੋਲਾ ਅਜ਼ਾਰੋਵ ਦੇ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ। ਅਜ਼ਾਰੋਵ ਨੇ ਯੂਕ੍ਰੇਨ ਦੇ ਰੂਸ ਸਮਰਥਕ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਯਾਨੁਕੋਵਿਚ ਨੂੰ ਫਰਵਰੀ 2014 ’ਚ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਤੋਂ ਬਾਅਦ ਸੱਤਾ ਛੱਡਣੀ ਪਈ ਸੀ ਅਤੇ ਉਹ ਰੂਸ ਚਲੇ ਆਏ ਸਨ।

