Bomb threat received by SDM office in Phagwara
ਫਗਵਾੜਾ ‘ਚ SDM ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਫਗਵਾੜਾ (ਆਵਾਜ਼ਿ ਕੌਮ ਬਿਊਰੋ)- ਫਗਵਾੜਾ ‘ਚ ਵੀਰਵਾਰ ਨੂੰ ਉਪਮੰਡਲ ਦੰਡ ਅਧਿਕਾਰੀ (ਐੱਸ. ਡੀ. ਐੱਮ) ਦਫ਼ਤਰ ਨੂੰ ਈ-ਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੁਲਸ ਨੇ ਤੁਰੰਤ ਜਾਂਚ ਸ਼ੁਰੂ ਕਰਕੇ ਬੰਬ ਰੋਕੂ ਦਸਤੇ ਦੀ ਮਦਦ ਨਾਲ ਦਫ਼ਤਰ ਅਤੇ ਨੇੜਲੇ ਇਲਾਕਿਆਂ ਦੀ ਡੂੰਘਾਈ ਨਾਲ ਤਲਾਸ਼ੀ ਲਈ ਪਰ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ ਹੈ। ਪੁਲਸ ਮੁਤਾਬਕ ਐੱਸ. ਡੀ. ਐੱਮ. ਦਫ਼ਤਰ ਨੂੰ ਇਕ ਅਧਿਕਾਰਤ ਈ-ਮੇਲ ਰਾਹੀਂ ਇਹ ਧਮਕੀ ਮਿਲੀ ਸੀ। ਈ-ਮੇਲ ‘ਚ ਐੱਸ. ਡੀ. ਐੱਮ. ਦਫ਼ਤਰ ਅਤੇ ਕਈ ਹੋਰ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ। ਧਮਕੀ ਮਿਲਣ ‘ਤੇ ਪੁਲਸ ਨੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਸੁਰੱਖਿਆ ਟੀਮਾਂ ਨੂੰ ਘਟਨਾ ਸਥਾਨ ‘ਤੇ ਭੇਜਿਆ। ਦਫ਼ਤਰ, ਤਹਿਸੀਲ ਕੰਪਲੈਕਸ, ਪਾਰਕਿੰਗ ਅਤੇ ਹੋਰ ਸੰਭਾਵੀ ਥਾਵਾਂ ਦੀ ਯੋਜਨਾਬੱਧ ਤਲਾਸ਼ੀ ਲਈ ਗਈ। ਐੱਸ. ਡੀ. ਐੱਮ. ਨਵਜੋਤ ਸ਼ਰਮਾ ਅਤੇ ਫਗਵਾੜਾ ਦੇ ਪੁਲਸ ਸੁਪਰਡੈਂਟ ਮੇਜਰ ਸਿੰਘ ਨੇ ਸੁਰੱਖਿਆ ਕਾਰਜਾਂ ਦੀ ਨਿਗਰਾਨੀ ਕੀਤੀ। ਪ੍ਰਸ਼ਾਸਨ ਨੇ ਸ਼ਾਂਤੀ ਬਣਾਈ ਰੱਖਣ ਅਤੇ ਕਰਮਚਾਰੀਆਂ ਅਤੇ ਜਨਤਾ ‘ਚ ਬੇਲੋੜੀ ਘਬਰਾਹਟ ਜਾਂ ਅਫ਼ਵਾਹਾਂ ਨੂੰ ਰੋਕਣ ‘ਤੇ ਜ਼ੋਰ ਦਿੱਤਾ।

