Fears of Ukraine breaking up! Neighboring country makes big claim
ਯੂਕਰੇਨ ਦੇ ਟੋਟੇ ਹੋਣ ਦਾ ਖਦਸ਼ਾ! ਗੁਆਂਢੀ ਮੁਲਕ ਨੇ ਕਰ’ਤਾ ਵੱਡਾ ਦਾਅਵਾ
ਮਾਸਕੋ (ਆਵਾਜ਼ਿ ਕੌਮ ਬਿਊਰੋ)-ਰੂਸ-ਯੂਕਰੇਨ ਵਿਚਾਲੇ ਜਾਰੀ ਯੁੱਧ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਯੂਕਰੇਨ ਟੋਟੇ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਪੋਲੈਂਡ ਦਾ ਮੰਨਣਾ ਹੈ ਕਿ ਪੱਛਮੀ ਯੂਕਰੇਨ ਦਾ ਇੱਕ ਵੱਡਾ ਹਿੱਸਾ ਅਸਲ ਵਿੱਚ ਪੋਲਿਸ਼ ਖੇਤਰ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਐਤਵਾਰ ਨੂੰ ਵੈਸਟੀ ਪੱਤਰਕਾਰ ਪਾਵੇਲ ਜ਼ਾਰੂਬਿਨ ਨਾਲ ਇੱਕ ਇੰਟਰਵਿਊ ਵਿੱਚ ਕਿਹਾ, “ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਯੂਕਰੇਨ ਦਾ ਇੱਕ ਵੱਡਾ ਹਿੱਸਾ ਅਸਲ ਵਿੱਚ ਪੋਲਿਸ਼ ਖੇਤਰ ਹੈ। ਇਸ ਲਈ ਅਸਲ ਵਿਚ ਯੂਕਰੇਨ ਦੇ ਦੋ-ਫਾੜ ਹੋਣ ਦਾ ਖ਼ਤਰਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਤਿਹਾਸਕ ਤੌਰ ‘ਤੇ,ਪੋਲੈਂਡ ਵਿੱਚ ਹਮੇਸ਼ਾ ਬਹੁਤ ਸਾਰੇ ਸਮਝਦਾਰ ਸਿਆਸਤਦਾਨ ਰਹੇ ਹਨ ਜੋ ਮੰਨਦੇ ਹਨ ਕਿ ਯੂਕਰੇਨੀ ਖੇਤਰ ਪੋਲੈਂਡ ਦਾ ਹਿੱਸਾ ਬਣੇ ਰਹਿਣੇ ਚਾਹੀਦੇ ਹਨ। ਮਈ ਦੇ ਅਖੀਰ ਵਿੱਚ ਪੋਲੈਂਡ ਅਤੇ ਯੂਕਰੇਨ ਵਿਚਕਾਰ ਸਬੰਧ ਉਦੋਂ ਵਿਗੜ ਗਏ, ਜਦੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਇੱਕ ਫੌਜੀ ਯੂਨਿਟ ਨੂੰ “ਯੂਪੀਏ ਦੇ ਹੀਰੋ” ਦਾ ਨਾਮ ਦਿੱਤਾ। ਪੋਲੈਂਡ ਦੇ ਰਾਸ਼ਟਰਪਤੀ ਕੈਰੋਲ ਨੌਰੋਕੀ ਨੇ ਜ਼ੇਲੇਂਸਕੀ ਦਾ “ਆਰਡਰ ਆਫ਼ ਦ ਵ੍ਹਾਈਟ ਈਗਲ” ਸਨਮਾਨ ਵਾਪਸ ਲੈ ਲਿਆ ਜੋ ਕਿ ਪੋਲੈਂਡ ਦਾ ਸਭ ਤੋਂ ਉੱਚਾ ਸਨਮਾਨ ਹੈ। ਇਹ ਸਨਮਾਨ ਜ਼ੇਲੇਸਕੀ ਨੂੰ 2023 ਵਿੱਚ ਸਾਬਕਾ ਰਾਸ਼ਟਰਪਤੀ ਐਂਡਰੇਜ਼ ਡੂਡਾ ਦੁਆਰਾ ਦਿੱਤਾ ਗਿਆ ਸੀ।

