‘Kalat’s’ Prince kidnapped! Attackers didn’t even spare the gunmen; they stopped the vehicle and…
ਕਿਡਨੈਪ ਹੋ ਗਿਆ ‘ਕਲਾਤ’ ਦਾ ਪ੍ਰਿੰਸ ! ਹਮਲਾਵਰਾਂ ਨੇ ਗੰਨਮੈਨਾਂ ਨੂੰ ਵੀ ਨਾ ਛੱਡਿਆ, ਗੱਡੀ ਰੋਕ ਕੇ…
Ialamabad, (ਆਵਾਜ਼ਿ ਕੌਮ ਬਿਊਰੋ)-ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ‘ਚ ਕਲਾਤ ਦੇ ਮੌਜੂਦਾ ‘ਖ਼ਾਨ ਆਫ਼ ਕਲਾਤ’ ਸੁਲੇਮਾਨ ਖ਼ਾਨ ਦਾਊਦ ਦੇ ਪੁੱਤਰ ਸ਼ਹਿਜ਼ਾਦਾ ਮੁਹੰਮਦ ਖ਼ਾਨ ਅਹਿਮਦਜ਼ਈ ਅਤੇ ਉਨ੍ਹਾਂ ਦੇ ਤਿੰਨ ਗੰਨਮੈਨਾਂ ਨੂੰ ਅਗਵਾ ਕਰ ਲਿਆ ਗਿਆ ਹੈ। ਕੁਏਟਾ ਸਥਿਤ ਪੁਲਸ ਹੈੱਡਕੁਆਰਟਰ ਵੱਲੋਂ ਜਾਰੀ ਜਾਂਚ ਕੀਤੀ ਗਈ ਰਿਪੋਰਟ ਅਨੁਸਾਰ, ਸੋਮਵਾਰ ਰਾਤ ਜਦੋਂ ਪ੍ਰਿੰਸ ਅਹਿਮਦਜ਼ਈ ਆਪਣੀ ਗੱਡੀ ‘ਚ ਸਵਾਰ ਹੋ ਕੇ ਖੁੱਜ਼ਦਾਰ ਤੋਂ ਕਲਾਤ ਵੱਲ ਜਾ ਰਹੇ ਸਨ, ਤਾਂ ਹਾਈਵੇਅ ‘ਤੇ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਤੇ ਸ਼ਹਿਜ਼ਾਦਾ ਮੁਹੰਮਦ ਖ਼ਾਨ ਅਹਿਮਦਜ਼ਈ ਅਤੇ ਉਨ੍ਹਾਂ ਦੇ ਨਾਲ ਮੌਜੂਦ ਤਿੰਨ ਗੰਨਮੈਨਾਂ ਨੂੰ ਕਿਸੇ ਅਣਪਛਾਤੀ ਜਗ੍ਹਾ ‘ਤੇ ਲੈ ਗਏ ਹਨ। ਫਿਲਹਾਲ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ‘ਖ਼ਾਨ ਆਫ਼ ਕਲਾਤ’ ਮੌਜੂਦਾ ਪਾਕਿਸਤਾਨੀ ਬਲੋਚਿਸਤਾਨ ‘ਚ ਪੁਰਾਣੀ ਕਲਾਤ ਰਿਆਸਤ ਦੇ ਸ਼ਾਸਕਾਂ ਦਾ ਇਤਿਹਾਸਕ ਅਹੁਦਾ ਹੈ। ਬਲੋਚਿਸਤਾਨ ਦੇ ਲੋਕਾਂ ‘ਚ ਕਲਾਤ ਦੇ ਇਸ ਸ਼ਾਹੀ ਪਰਿਵਾਰ ਦਾ ਬਹੁਤ ਵੱਡਾ ਸਤਿਕਾਰ ਹੈ, ਕਿਉਂਕਿ ਉਨ੍ਹਾਂ ਨੇ ਬਲੋਚ ਸੱਭਿਆਚਾਰਕ ਪਛਾਣ, ਆਜ਼ਾਦ ਵਜੂਦ ਅਤੇ ਰਾਜਨੀਤਕ ਏਕਤਾ ‘ਚ ਅਹਿਮ ਭੂਮਿਕਾ ਨਿਭਾਈ ਸੀ। ਮੌਜੂਦਾ ‘ਖ਼ਾਨ ਆਫ਼ ਕਲਾਤ’ ਮੀਰ ਸੁਲੇਮਾਨ ਦਾਊਦ ਜਾਨ ਅਹਿਮਦਜ਼ਈ ਦੇਸ਼ ਨਿਕਾਲੇ ਕਾਰਨ ਪਿਛਲੇ ਲੰਬੇ ਸਮੇਂ ਤੋਂ UK ‘ਚ ਰਹਿ ਰਹੇ ਹਨ।

