One-month-old baby girl dies due to loud DJ music!
DJ ਦੀ ਤੇਜ਼ ਆਵਾਜ਼ ਕਾਰਨ ਇਕ ਮਹੀਨੇ ਦੀ ਬੱਚੀ ਦੀ ਮੌਤ!
ਬਲੀਆ (ਆਵਾਜ਼ਿ ਕੌਮ ਬਿਊਰੋ)- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਮੁੜਿਆਰੀ ਪਿੰਡ ’ਚ ਸ਼ੁੱਕਰਵਾਰ ਨੂੰ ਲਕਸ਼ਮੀ ਮੂਰਤੀ ਵਿਸਰਜਨ ਯਾਤਰਾ ਦੌਰਾਨ ਇਕ ਮਹੀਨੇ ਦੀ ਬੱਚੀ ਦੀ ਆਪਣੀ ਮਾਂ ਦੀ ਗੋਦ ’ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਡੀ. ਜੇ. ਦੀ ਤੇਜ਼ ਆਵਾਜ਼ ਨੂੰ ਬੱਚੀ ਦੀ ਮੌਤ ਦਾ ਕਾਰਨ ਦੱਸਿਆ ਹੈ। ਹਾਲਾਂਕਿ, ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਪੁਲਸ ਅਨੁਸਾਰ ਸ਼ੁੱਕਰਵਾਰ ਦੁਪਹਿਰ ਤਕਰੀਬਨ ਢਾਈ ਵਜੇ ਪਿੰਡ ਦੀ ਬਿੰਦ ਬਸਤੀ ਤੋਂ ਮੂਰਤੀ ਵਿਸਰਜਨ ਯਾਤਰਾ ਕੱਢੀ ਗਈ ਸੀ। ਇਸ ਦੌਰਾਨ ਪਿੰਡ ਵਾਸੀ ਗੋਰਖ ਗੋਂਡ ਦੀ ਧੀ ਰੀਮਾ ਆਪਣੀ ਇਕ ਮਹੀਨੇ ਦੀ ਬੱਚੀ ਨੂੰ ਗੋਦ ’ਚ ਲੈ ਕੇ ਘਰ ਦੇ ਦਰਵਾਜ਼ੇ ’ਚ ਬੈਠੀ ਸੀ। ਇਸ ਦੌਰਾਨ ਤੇਜ਼ ਆਵਾਜ਼ ਵਾਲੇ ਡੀ. ਜੇ. ਕਾਰਨ ਅਚਾਨਕ ਬੱਚੀ ਦੀ ਸਿਹਤ ਵਿਗੜ ਗਈ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਡਾਕਟਰ ਕੋਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਡੀ. ਜੀ. ਕਬਜ਼ੇ ’ਚ ਲੈ ਕੇ ਆਪ੍ਰੇਟਰ ਨੂੰ ਹਿਰਾਸਤ ’ਚ ਲੈ ਲਿਆ ਹੈ। ਥਾਣਾ ਮੁਖੀ ਰਮੇਸ਼ ਚੰਦ ਯਾਦਵ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਅਜੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

