Police release posters of terrorists who killed 2 SPOs; announce a reward of 30 lakhs
2 SPOs ਦਾ ਕਤਲ ਕਰਨ ਵਾਲੇ ਅੱਤਵਾਦੀਆਂ ਦਾ ਪੁਲਸ ਨੇ ਜਾਰੀ ਕੀਤਾ ਪੋਸਟਰ ! ਰੱਖਿਆ 30 ਲੱਖ ਦਾ ਇਨਾਮ
ਜੰਮੂ (ਆਵਾਜ਼ਿ ਕੌਮ ਬਿਊਰੋ)-ਅੱਤਵਾਦੀਆਂ ਵੱਲੋਂ 2 ਵਿਸ਼ੇਸ਼ ਪੁਲਸ ਅਧਿਕਾਰੀਆਂ (ਐੱਸ.ਪੀ.ਓਜ਼) ਦੇ ਕਤਲ ਮਗਰੋਂ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਪੁਲਸ ਨੇ ਲੋੜੀਂਦੇ ਅੱਤਵਾਦੀਆਂ ਦੇ ਪੋਸਟਰ ਜਾਰੀ ਕੀਤੇ ਹਨ। ਪੁਲਸ ਨੇ ਉਨ੍ਹਾਂ ਬਾਰੇ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ 30 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਅੱਤਵਾਦੀਆਂ ਦੀ ਪਛਾਣ ਮੁਹੰਮਦ ਅਮੀਨ ਉਰਫ਼ ਜਹਾਂਗੀਰ, ਰਿਆਜ਼ ਅਹਿਮਦ ਉਰਫ਼ ਹਜ਼ਾਰੀ ਅਤੇ ਮੁਦਾਸਿਰ ਹੁਸੈਨ ਵਜੋਂ ਹੋਈ ਹੈ। ਪੁਲਸ ਨੇ 2 ਫੋਨ ਨੰਬਰ 97979-00958 ਅਤੇ 19953-57494 ਜਾਰੀ ਕੀਤੇ ਹਨ। ਨਾਲ ਹੀ ਭਰੋਸਾ ਦਿੱਤਾ ਹੈ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਬੁੱਧਵਾਰ ਕਿਸ਼ਤਵਾੜ ਤੋਂ ਲਾਪਤਾ ਹੋਏ ਐੱਸ.ਪੀ.ਓ ਬੌਬੀ ਚੰਦ ਤੇ ਰਸ਼ਪਾਲ ਕੁਮਾਰ ਦੀਆਂ ਗੋਲੀਆਂ ਨਾਲ ਛਲਨੀ ਲਾਸ਼ਾਂ ਵੀਰਵਾਰ ਸਵੇਰੇ ਬਰਾਮਦ ਕੀਤੀਆਂ ਗਈਆਂ ਸਨ।

