Indian Air Force Wing Commander falls into a ‘honey trap’! Provided classified information to Pakistan in exchange for ‘pictures’
‘ਹਨੀਟ੍ਰੈਪ’ ‘ਚ ਫ਼ਸਿਆ ਭਾਰਤੀ ਏਅਰ ਫੋਰਸ ਦਾ ਵਿੰਗ ਕਮਾਂਡਰ ! ‘ਤਸਵੀਰਾਂ’ ਬਦਲੇ ਪਾਕਿਸਤਾਨ ਨੂੰ ਦਿੱਤੀ ਖ਼ੁਫ਼ੀਆ ਜਾਣਕਾਰੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਭਾਰਤੀ ਹਵਾਈ ਫੌਜ ਦੇ ਇਕ ਸੇਵਾ ਨਿਭਾਅ ਰਹੇ ਵਿੰਗ ਕਮਾਂਡਰ ਨੇ ਹਨੀਟ੍ਰੈਪ ਵਿਚ ਫਸ ਕੇ ਭਾਰਤ ਦੀਆਂ ਜੰਗੀ ਯੋਜਨਾਵਾਂ, ਲੇਹ ਏਅਰਬੇਸ ਦੀਆਂ ਸੰਚਾਲਨ ਸਮਰੱਥਾਵਾਂ ਅਤੇ ਡਰੋਨ ਜੰਗ ਨਾਲ ਜੁੜੀ ਅਤਿ-ਸੰਵੇਦਨਸ਼ੀਲ ਖ਼ੁਫ਼ੀਆ ਜਾਣਕਾਰੀ ਇਕ ਪਾਕਿਸਤਾਨੀ ਖ਼ੁਫ਼ੀਆ ਏਜੰਟ ਨੂੰ ਸੌਂਪ ਦਿੱਤੀ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਪਟਿਆਲਾ ਹਾਊਸ ਕੋਰਟ ਵਿਚ ਦਾਖ਼ਲ ਚਾਰਜਸ਼ੀਟ ਵਿਚ ਇਹ ਖ਼ੁਲਾਸਾ ਹੋਇਆ ਹੈ ਕਿ ਇਸ ਦੇ ਬਦਲੇ ਪਾਕਿ ਏਜੰਟ ਨੇ ਅਧਿਕਾਰੀ ਨੂੰ ਇਕ ਔਰਤ ਦੀਆਂ ਇਤਰਾਜ਼ਯੋਗ (ਨਿਊਡ) ਤਸਵੀਰਾਂ ਭੇਜੀਆਂ ਸਨ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਏਜੰਸੀ ਵੱਲੋਂ ਪਟਿਆਲਾ ਹਾਊਸ ਕੋਰਟ ਵਿਚ ਦਾਖ਼ਲ ਇਸ ਚਾਰਜਸ਼ੀਟ ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਪਾਕਿਸਤਾਨੀ ਹੈਂਡਲਰ ਨੇ ਅਧਿਕਾਰੀ ਨੂੰ ਮਾਲਵੇਅਰ (ਜਾਸੂਸੀ ਸਾਫਟਵੇਅਰ) ਭੇਜ ਕੇ ਗੁਪਤ ਫ਼ੌਜੀ ਜਾਣਕਾਰੀ ਤੱਕ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕੀਤੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ 30 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਇਹ ਅਧਿਕਾਰੀ 12 ਜਨਵਰੀ ਤੋਂ 1 ਅਪ੍ਰੈਲ, 2026 ਦਰਮਿਆਨ ਉਸ ਔਰਤ ਦੇ ਸੰਪਰਕ ਵਿਚ ਸੀ। ਦੋਸ਼ ਹੈ ਕਿ ਉਸ ਨੂੰ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਆਪਣੇ ਅਧੀਨ ਕਰਮਚਾਰੀਆਂ ਦੇ ਮੋਬਾਈਲ ਫ਼ੋਨ ਅਤੇ ਲੈਪਟਾਪ ਵਿਚ ਇਹ ਸਾਫਟਵੇਅਰ ਇੰਸਟਾਲ ਕਰੇ, ਤਾਂ ਜੋ ਉਨ੍ਹਾਂ ਦੇ ਡਿਵਾਈਸ ਤੋਂ ਡਾਟਾ ਕੱਢਿਆ ਜਾ ਸਕੇ।

